ਪ੍ਰਾਈਵਸੀ

ਮਈ 2014 ਵਿਚ ਅਪਡੇਟ ਕੀਤਾ ਗਿਆ

ਨੋਟ: ਇਸ ਫੈਕਟ ਸ਼ੀਟ ਦਾ ਇਰਾਦਾ ਕਾਨੂੰਨੀ ਸਲਾਹ ਦੇਣਾ ਨਹੀਂ ਹੈ; ਇਸ ਦਾ ਇਰਾਦਾ ਕਨੇਡਾ ਵਿਚ ਪਰਾਈਵੇਸੀ ਕਾਨੂੰਨ ਬਾਰੇ ਆਮ ਜਾਣਕਾਰੀ ਦੇਣਾ ਹੈ |

ਕੈਨੇਡਾ ਵਿਚ ਪਰਾਈਵੇਸੀ ਕਾਨੂੰਨ ਬਾਰੇ ਸੰਖੇਪ ਜਾਣਕਾਰੀ

ਕੈਨੇਡਾ ਵਿਚ ਪਰਾਈਵੇਸੀ ਹੱਕਾਂ ਬਾਰੇ ਕਈ ਕਾਨੂੰਨ ਹਨ ਅਤੇ ਕਈ ਵੱਖ-ਵੱਖ ਸਰਕਾਰੀ ਅਦਾਰੇ ਅਤੇ ਏਜੰਸੀਆਂ ਹਨ, ਜੋ ਇਹਨਾਂ ਕਾਨੂੰਨ ਦੀ ਪਾਲਣਾ ਉਤੇ ਨਿਗਰਾਨੀ ਰੱਖਦੇ ਹਨ |

ਮੁੱਖ ਕਾਰਕ ਜਿੰਨਾ ਤੋਂ ਪਤਾ ਲੱਗਦਾ ਹੈ ਕਿ ਕਾਨੂੰਨ ਲਾਗੂ ਹੋਇਆ ਹੈ ਕਿ ਨਹੀਂ ਅਤੇ ਜੋ ਨਿਗਰਾਨੀ ਰੱਖਦੇ ਹਨ, ਵਿਚ ਸ਼ਾਮਿਲ ਹਨ:

  • ਕਿਸ ਕਿਸਮ ਦਾ ਅਦਾਰਾ ਨਿੱਜੀ ਜਾਣਕਾਰੀ ਲਈ ਜਿੰਮੇਵਾਰ ਹੈ |
  • ਕਿ ਇਹ ਅਦਾਰਾ ਫੈਡਰਲ ਗੌਰਮਿੰਟ ਸੰਸਥਾ ਹੈ ਜੋ ਪਰਾਈਵੇਸੀ ਐਕਟ ਦੇ ਅਧੀਨ ਹੈ ?
  • ਕਿ ਇਹ ਸੂਬਾਈ ਜਾ ਖੇਤਰੀ ਗੌਰਮਿੰਟ ਸੰਸਥਾ ਹੈ ?
  • ਕਿ ਇਹ ਪ੍ਰਾਈਵੇਟ-ਸੈਕਟਰ ਸੰਸਥਾ ਹੈ ?
  • ਕਿ ਇਹ ਕਮਰਸ਼ੀਅਲ ਗਤੀਵਿਧੀਆਂ ਕਰਦੀ ਹੈ ?
  • ਕਿ ਇਹ ਫੈਡਰਲ ਦਾ ਕੰਮ, ਉਪਕਰਨ ਜਾ ਬਿਜ਼ਨਸ ਹੈ(FWUB)?
  • ਸੰਸਥਾ ਦੀ ਜਗਾਹ (ਉਸਦੇ ਬੇਸ ਕਿਥੇ ਹੈ ?)
  • ਕਿਸ ਕਿਸਮ ਦੀ ਜਾਣਕਾਰੀ ਹੈ (ਕੀ ਇਹ ਨਿੱਜੀ ਜਾਣਕਾਰੀ ਹੈ, ਜੇ ਹੈ ਤਾਂ ਕਿਸ ਕਿਸਮ ਦੀ ਜਾਣਕਾਰੀ ਹੈ, ਜਿਵੇਂ ਕਿ ਸਿਹਤ ਬਾਰੇ ਜਾਣਕਾਰੀ ?)

ਹੇਠਾਂ ਕੈਨੇਡਾ ਵਿਚ ਪਰਾਈਵੇਸੀ ਕਾਨੂੰਨ ਅਤੇ ਕਿਹਡ਼ੇ ਮੱਦਿਆ ਤੇ ਉਹ ਲਾਗੂ ਨਹੀਂ ਹੁੰਦੇ ਬਾਰੇ ਸੰਖੇਪ ਜਾਣਕਾਰੀ ਦਿਤੀ ਗਈ ਹੈ |

ਫੈਡਰਲ ਪਰਾਈਵੇਸੀ ਕਾਨੂੰਨ

ਕੈਨੇਡਾ ਵਿਚ ਦੋ ਫੈਡਰਲ ਪਰਾਈਵੇਸੀ ਕਾਨੂੰਨ ਹਨ, ਦੀ ਪਰਾਈਵੇਸੀ ਐਕਟ, Privacy Act, ਜਿਹੜਾ ਫੈਡਰਲ ਗੌਰਮਿੰਟ ਵਿਭਾਗਾਂ ਅਤੇ ਏਜੰਸੀਆਂ ਦੇ ਨਿੱਜੀ ਜਾਣਕਾਰੀ-ਪ੍ਰਬੰਧਨ ਅਮਲ ਅਤੇ ਦੀ ਪਰਸਨਲ ਇੰਫੋਰਮੇਸਨ ਪ੍ਰੋਟੈਕਸ਼ਨ ਐਂਡ ਇਲੈਕਟ੍ਰਾਨਿਕ ਡਾਕੂਮੈਂਟ ਐਕਟ Personal Information Protection and Electronic Documents Act (PIPEDA), ਦੇ ਫੈਡਰਲ ਪ੍ਰਾਈਵੇਟ-ਸੈਕਟਰ ਪ੍ਰਾਈਵੇਟ-ਸੈਕਟਰ ਪਰਾਈਵੇਸੀ ਲਾਅ ਨੂੰ ਦੇਖਦਾ ਹੈ |

ਦੀ ਪਰਾਈਵੇਸੀ ਐਕਟ

ਦੀ ਪਰਾਈਵੇਸੀ ਐਕਟ ਇਕ ਵਿਅਕਤੀ ਦੀ ਆਪਣੀ ਉਸ ਨਿੱਜੀ ਜਾਣਕਾਰੀ ਤਕ ਪਹੁੰਚ ਅਤੇ ਉਸ ਵਿਚ ਸੋਧ ਕਰਨ ਦੇ ਹੱਕ ਨਾਲ ਸਬੰਧਤ ਹੈ ਜਿਹੜੀ ਕੈਨੇਡਾ ਦੀ ਗੌਰਮਿੰਟ ਉਨਾਂ ਬਾਰੇ ਰੱਖਦੀ ਹੈ ਜਾ ਗੌਰਮਿੰਟ ਸੰਗ੍ਰਹਿ ਵਿਚ ਹੈ ਅਤੇ ਜੋ ਨਿੱਜੀ ਜਾਣਕਾਰੀ ਸੇਵਾਵਾਂ ਪ੍ਰਦਾਨ ਕਰਨ (ਜਿਵੇਂ ਕਿ; ਬੁਢਾਪਾ ਪੈਨਸ਼ਨ ਜਾ ਇਮਪਲੋਏਮੈਂਟ ਇੰਨਸ਼ੋਰੰਸ ) ਦੌਰਾਨ ਵਰਤੀ ਅਤੇ ਦਸੀ ਜਾਂਦੀ ਹੈ |

ਦੀ ਪਰਾਈਵੇਸੀ ਐਕਟ ਕੇਵਲ ਉਹਨਾਂ ਫੈਡਰਲ ਗੌਰਮਿੰਟ ਸੰਸਥਾਵਾਂ ਉਤੇ ਲਾਗੂ ਹੁੰਦਾ ਹੈ ਜੋ ਪਰਾਈਵੇਸੀ ਐਕਟ ਸਕੇਜੁਅਲ ਆਫ ਇੰਸਟੀਚੂਟਸ ਵਿਚ ਲਿਸਟ ਹਨ | ਇਹ ਸਾਰੀ ਨਿੱਜੀ ਜਾਣਕਾਰੀ ਤੇ ਲਾਗੂ ਹੁੰਦਾ ਹੈ, ਜਿਹੜੀ ਫੈਡਰਲ ਗੌਰਮਿੰਟ ਇੱਕਠਾ ਕਰਦੀ,ਵਰਤਦੀ ਅਤੇ ਖੁਲਾਸਾ ਕਰਦੀ ਹੈ - ਭਾਵੇ ਉਹ ਵਿਅਕਤੀ ਹੋਡ ਜਾ ਫੈਡਰਲ ਕਰਮਚਾਰੀ Privacy Act Schedule of Institutions | ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਦੀ ਪਰਾਈਵੇਸੀ ਐਕਟ ਸਿਆਸੀ ਪਾਰਟੀਆ ਅਤੇ ਸਿਆਸੀ ਨੁਮਾਇੰਦਿਆਂ ਤੇ ਲਾਗੂ ਨਹੀਂ ਹੁੰਦਾ |

ਪਰਾਈਵੇਸੀ ਕਮਿਸ਼ਨਰ ਆਫ ਕੈਨੇਡਾ ਦਾ ਦਫਤਰ ਦੇਖਦਾ ਹੈ ਕਿ ਦੀ ਪਰਾਈਵੇਸੀ ਐਕਟ ਦੀ ਪਾਲਣਾ ਕੀਤੀ ਜਾਵੇ |

ਪਰਾਈਵੇਸੀ ਕਮਿਸ਼ਨਰ ਆਫ ਕੈਨੇਡਾ ਦਾ ਦਫਤਰ ਦੇਖਦਾ ਹੈ ਕਿ ਦੀ ਪਰਾਈਵਸੀ ਐਕਟ ਦੀ ਪਾਲਣਾ ਕੀਤੀ ਜਾਵੇ |

ਦੀ ਪਰਸਨਲ ਇੰਫੋਰਮੇਸ਼ਨ ਪੋਰਟੈੱਕਸ਼ਨ ਐਂਡ ਇਲੈਕਟ੍ਰੋਨਿਕ ਡੌਕੂਮੈਂਟ ਐਕਟ

PIPEDA ਬੁਨਿਆਦੀ ਨਿਯਮ ਤਹਿ ਕਰਦਾ ਹੈ ਕਿ ਕਿਵੇਂ ਪ੍ਰਿਵੈਟ-ਸੈਕਟਰ ਸੰਸਥਾਵਾਂ ਕੈਨੇਡਾ ਭਰ ਵਿਚ ਕਮਰਸ਼ੀਅਲ ਗਤਿਵਿਧਿਆਂ ਦੌਰਾਨ ਨਿੱਜੀ ਜਾਣਕਾਰੀ ਨੂੰ ਇਕੱਠਾ ਕਰਦੀਆਂ, ਵਰਤਦੀਆਂ ਅਤੇ ਦੱਸਦੀਆਂ ਹਨ | ਇਹ ਫੈਡਰਲੀ-ਰੇਗੁਲੇਟਿਡ ਕੰਮਾਂ, ਅਡਰਟੇਕਿੰਗਸ, ਜਾਂ ਬਿਜ਼ਨਸਾਂ (ਸੰਸਥਾਵਾਂ, ਜਿਹੜੀਆਂ ਫੈਡਰਾਲੀ-ਰੇਗੁਲੇਟਿਡ ਹਨ, ਜਿਵੇ ਕਿ ਬੈਂਕ, ਏਅਰਲਾਰਿਨਾ ਅਤੇ ਟੈਲੀਫੋਨ ਕੰਪਨੀਆਂ ) ਦੇ ਕਾਰਮਚਾਰਿਆ ਦੀ ਨਿਜੀ ਜਾਣਕਾਰੀ ਤੇ ਵੀ ਲਾਗੂ ਹੁੰਦਾ ਹੈ |

ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ PIPEDA ਓਹਨਾ ਸੰਸਥਾਵਾਂ ਤੇ ਲਾਗੂ ਨਹੀਂ ਹੁੰਦਾ ਜਿਹੜੀਆਂ ਕਮਰਸ਼ੀਅਲ ਗਤਿਵਿਧਿਆਂ ਨਹੀਂ ਕਰਦੀਆਂ | ਆਮ ਤੋਰ ਤੇ ਇਹ ਨਾਟ-ਫ਼ਾਰ-ਪ੍ਰਾਫਿਟ ਅਤੇ ਚੈਰਿਟੀ ਗਰੁੱਪ, ਐਸੋਸਿਏਸ਼ਨਾ ਜਾ ਸਿਆਸੀ ਪਾਰਟੀਆਂ, ਜਿਵੇ ਕਿ, ਜਦੋ ਤਕ ਸੰਸਥਾ ਕਮਰਸ਼ੀਅਲ ਗਤਿਵਿਧੀ ਨਹੀਂ ਕਰਦੀ ( ਫੰਡਰੇਜ਼ਿੰਗ ਨੂੰ ਕਮਰਸ਼ੀਅਲ ਗਤਿਵਿਧੀ ਨਹੀਂ ਸਮਝਿਆ ਜਾਂਦਾ ) |

ਇਸ ਤੋਂ ਇਲਾਵਾ , PIPEDA ਉਸ ਸੰਸਥਾ ਤੇ ਲਾਗੂ ਨਹੀਂ ਹੁੰਦਾ ਜਿਹੜੀ ਸਿਰਫ ਉਸ ਸੂਬੇ ਵਿਚ ਹੀ ਕੰਮ ਕਰਦੀ ਹੈ | ਜਿਸਦਾ ਕਾਨੂੰਨ PIPEDA ਨਾਲ ਬਹੁਤ ਮਿਲਦਾ-ਜੁਲਦਾ ਮਨਿਆ ਜਾਂਦਾ ਹੈ, ਜਾ ਨਿਜੀ ਜਾਣਕਾਰੀ ਸੂਬਾਈ ਜਾ ਰਾਸ਼ਟਰੀ ਸਰਹੱਦ ਤੋਂ ਬਾਹਿਰ ਨਹੀਂ ਜਾਂਦੀ ਹੈ | ਅਲਬਰਟਾ, ਬ੍ਰਿਟਿਸ਼ ਕੋਲੰਬਿਆ, ਕਿਊਬੈਕ ਦਾ ਪ੍ਰਾਈਵੇਟ-ਸੈਕਟਰ ਕਾਨੂੰਨ ਕਾਫੀ ਹੱਦ ਤਕ ਬਰਾਬਰ ਸਮਝਿਆ ਜਾਂਦਾ ਹੈ | ( ਹੋਰ ਜਾਣਕਾਰੀ ਲਈ ਹੇਠਲਾ ਭਾਗ ਦੇਖੋ, " ਪ੍ਰੋਵਿਸ਼ਲ ਪਰਾਈਵੇਸੀ ਲਾਅ " )

ਇਸ ਕਰਕੇ, PIPEDA ਆਮਤੌਰ ਇਹਨਾਂ ਤੇ ਲਾਗੂ ਹੁੰਦਾ ਹੈ :

  • ਕੈਨੇਡਾ ਦੇ ਮੈਨੀਟੋਬਾ, ਨਿਉ ਬਰੰਜਵਿਕ, ਨਿਊ ਫਾਊਡਲੈਂਡ ਅਤੇ ਲੈਬਰਾਡੋਰ, ਉੱਤਰ-ਪੱਛਮੀ ਖੇਤਰ, ਨੋਵਾ ਸਕੋਸ਼ਿਆ, ਨੂਨੂਤ, ਓਨਟੇਰੀਓ, ਪਿਰਸ ਐਡਵਰਡ ਟਾਪੂ, ਸਸਕੈਚਵਾਨ, ਜਾਂ ਯੂਕਾਨ ਵਿਚ ਬਿਜ਼ਨਸ ਕਰਨ ਵਾਲਿਆਂ ਪ੍ਰਾਈਵੇਟ-ਸੈਕਟਰ ਸੰਸਥਾਵਾਂ ਤੇ ਪਰ ਓਹਨਾ ਦੇ ਕਰਮਚਾਰੀ ਜਾਣਕਾਰੀ ਹੈੰਡਲਿੰਗ ਤੇ ਨਹੀਂ |
  • ਕੈਨੇਡਾ ਵਿਚ ਬਿਜ਼ਨਸ ਕਰਨ ਵਾਲਿਆਂ ਪ੍ਰਾਈਵੇਟ-ਸੈਕਟਰ ਸੰਸਥਾਵਾਂ ਵਲੋਂ ਇਕਠੀ, ਵਰਤੀ ਜਾਂ ਦਸੀ ਗਈ ਨਿਜੀ ਜਾਣਕਾਰੀ ਸੂਬਾਈ ਜਾਂ ਰਾਸ਼ਟਰੀ ਸਰਹੱਦ ਤੋਂ ਬਾਹਿਰ ਨਹੀਂ ਜਾਂਦੀ ਹੈ ਪਰ ਓਹਨਾ ਦੀ ਕਰਮਚਾਰੀ ਜਾਣਕਾਰੀ ਹੈੰਡਲਿੰਗ ਨਹੀਂ |
  • ਕੈਨੇਡਾ ਵਿਚ ਕਮਰਸ਼ੀਅਲ ਗਤਿਵਿਧਿਆਂ ਕਰਨ ਵਾਲਿਆਂ ਫੈਡਰਲੀ-ਰੇਗੁਲੇਟਿਡ ਸੰਸਥਾਵਾਂ ਜਿਵੇ ਕਿ ਬੈਂਕ, ਏਅਰਲਾਰੀਨ, ਟੈਲੀਫੋਨ, ਬ੍ਰੋਡਕਾਸਟਿੰਗ ਕੰਪਨੀਆਂ ਆਦਿ ਤੇ, ਓਹਨਾ ਦੀ ਹੈਲਥ ਜਾਣਕਾਰੀ ਅਤੇ ਕਰਮਚਾਰੀ ਜਾਣਕਾਰੀ ਹੈੰਡਲਿੰਗ ਸਮੇਤ |

ਪਰਾਈਵੇਸੀ ਕਮਿਸ਼ਨਰ ਆਫ ਕੈਨੇਡਾ ਡ ਦਫਤਰ ਦੇਖਦਾ ਹੈ ਕਿ PIPEDA ਨਾਲ ਕਮਪਲਾਇੰਸ ਕੀਤੀ ਜਾਵੇ |

ਸੂਬਾਈ ਪਰਾਈਵੇਸੀ ਕਾਨੂੰਨ

ਹਰ ਸੂਬੇ ਅਤੇ ਖੇਤਰ ਦਾ ਆਪਣਾ ਪ੍ਰਾਈਵੇਟ-ਸੈਕਟਰ ਕਾਨੂੰਨ ਹੈ ਅਤੇ ਸਬੰਧਤ ਸੂਬਾਈ ਐਕਟ ਸੂਬਾਈ ਸਰਕਾਰੀ ਏਜੰਸੀਆਂ ਤੇ ਲਾਗੂ ਹੋਵੇਗਾ, ਪ੍ਰਾਈਵੇਟ ਐਕਟ ਨਹੀਂ |

ਪ੍ਰਾਈਵੇਟ-ਸੈਕਟਰ ਲਈ, ਕਈ ਸੂਬਿਆਂ ਦਾ ਪਰਾਈਵੇਸੀ ਕਾਨੂੰਨ ਹੈ ਜੋ PIPEDA ਨਾਲ " ਬਹੁਤ ਮਿਲਦਾ-ਜੁਲਦਾ " ਮਨਿਆ ਜਾਂਦਾ ਹੈ, ਜਿਸਦਾ ਮਤਲਬ ਹੈ ਕੁਝ ਹਲਾਤਾਂ ਵਿਚ ਉਹ PIPEDA ਦੀ ਜਗਹ ਲਾਗੂ ਹੋ ਜਾਵੇਗਾ | ਅਲਬਰਟਾ, ਬ੍ਰਿਟਿਸ਼ ਕੋਲੰਬਿਆ, ਕਿਊਬੈਕ ਦਾ ਪ੍ਰਾਈਵੇਟ-ਸੈਕਟਰ ਕਾਨੂੰਨ "ਬਹੁਤ ਮਿਲਦਾ-ਜੁਲਦਾ " ਐਲਾਨਿਆ ਗਿਆ ਹੈ ਅਤੇ ਇਹਨਾਂ ਸੂਬਿਆਂ ਵਿਚ ਬਿਜ਼ਨਸ ਕਰਨ ਵਾਲਿਆਂ ਪ੍ਰਾਈਵੇਟ-ਸੈਕਟਰ ਸੰਸਥਾਵਾਂ ਉਤੇ ਲਾਗੂ ਹੁੰਦਾ ਹੈ ਜੋ ਨਿਜੀ ਜਾਣਕਾਰੀ ਇਕਠੀ ਕਰਦੀਆਂ, ਵਰਤਦੀਆਂ ਜਾਂ ਦਸਦੀਆਂ ਹਨ |

ਓਨਟੇਰੀਓ, ਨਿਉ ਬਰੰਜਵਿੱਕ ਅਤੇ ਨਿਊ ਫਾਊਡਲੈਂਡ ਅਤੇ ਲੈਬਰਾਡੋਰ ਵਿਚ ਪਰਾਈਵੇਸੀ ਕਾਨੂੰਨ ਹੈ, ਜਿਹੜਾ ਸਿਹਤ ਜਾਣਕਾਰੀ ਤੇ ਲਾਗੂ ਹੁੰਦਾ ਹੈ ਅਤੇ ਜੋ PIPEDA ਨਾਲ ਬਹੁਤ ਮਿਲਦਾ-ਜੁਲਦਾ ਐਲਾਨਿਆ ਜਾਂਦਾ ਹੈ, ਸਿਹਤ ਜਾਣਕਾਰੀ ਕਸਟੋਡਿਅਨ ਦੇ ਸੰਬਧ ਵਿਚ |

ਜਦ ਕਿ ਬਾਕੀ ਸੂਬਿਆਂ ਅਤੇ ਖੇਤਰਾਂ ਨੇ ਆਪਣੇ ਹੈਲਥ ਪਰਾਈਵੇਸੀ ਕਾਨੂੰਨ ਪਾਸ ਕਰ ਲਏ ਹਨ, ਪਰ ਉਹ PIPEDA ਨਾਲ ਬਹੁਤ ਮਿਲਦੇ-ਜੁਲਦੇ ਨਹੀਂ ਸਮਝੇ ਜਾਂਦੇ | ਇਸ ਕਰਕੇ ਕੁਝ ਹਾਲਾਤਾਂ PIPEDA ਵਿਚ ਹੀ ਲਾਗੂ ਹੋਏਗਾ |

ਇਸ ਦੇ ਇਲਾਵਾ, ਕੁਝ ਸੂਬਿਆਂ ਨੇ, ਪਰਾਈਵੇਸੀ ਕਾਨੂੰਨ ਪਾਸ ਕਰ ਦਿਤੇ ਹਨ ਜਿਹੜੇ ਕਰਮਚਾਰੀ ਜਾਣਕਾਰੀ ਤੇ ਲਾਗੂ ਹੁੰਦੇ ਹਨ | ਓਦਾਹਰਣਾ ਵਿਚ ਸ਼ਾਮਿਲ ਹਨ | ਓਦਹਰਨਾਂ ਵਿਚ ਸ਼ਾਮਿਲ ਹਨ :

ਕੈਨੇਡਾ ਵਿਚ ਹਰ ਸੂਬੇ ਅਤੇ ਖੇਤਰ ਦਾ ਕਮਿਸ਼ਨਰ ਜਾਂ ਓਮਬਡਸਮੈਨ ਹੁੰਦਾ ਹੈ ਜੋ ਸੂਬਾਈ ਅਤੇ ਰਾਸਟਰੀ ਪਰਾਈਵੇਸੀ ਕਾਨੂੰਨ ਦੀ ਨਿਗਰਾਨੀ ਕਰਨ ਲਈ ਜਿੰਮੇਵਾਰ ਹੁੰਦਾ ਹੈ, ਅਤੇ ਇਹ ਸਾਡੀ ਵੈੱਬਸਾਈਟ ਤੇ ਲਿਸਟ ਹਨ listed on our website.

ਸੈਕਟਰ-ਸਬੰਧਤ ਪਰਾਈਵੇਸੀ ਕਾਨੂੰਨ

ਕਈ ਰਾਸ਼ਟਰੀ ਅਤੇ ਸੂਬਾਈ ਸੈਕਟਰ-ਸਬੰਧਤ ਕਾਨੂੰਨਾਂ ਵਿਚ ਨਿਜੀ ਜਾਣਕਾਰੀ ਦੀ ਰੱਖਿਆ ਨਾਲ ਨਜਿੱਠਣ ਲਈ ਪ੍ਰਬੰਧ ਸ਼ਾਮਿਲ ਹੁੰਦੇ ਹਨ |

ਦੀ ਫੈਡਰਲ ਬੈਂਕ ਐਕਟ ਕੋਲ ਨਿਯਤਰਿਤ ਪ੍ਰਬੰਧ ਹੁੰਦੇ ਹਨ , ਓਦਾਹਰਣਾ ਦੇ ਤੋਰ ਤੇ, ਫੈਡਰਾਲੀ ਰੇਗੁਲੇਟਿਡ ਮਾਲੀ ਸੰਸਥਾਵਾਂ ਲਈ ਨਿਜੀ ਵਿਤੀ ਜਾਣਕਾਰੀ ਨੂੰ ਵਰਤਣ ਅਤੇ ਦਸਣ ਲਈ |

ਬਹੁਤ ਸੂਬਿਆਂ ਕੋਲ ਕਾਨੂੰਨ ਹੁੰਦਾ ਹੈ, ਉਪਭੋਗਤਾ ਕਰੈਡਿਟ ਰੋਪੋਰਟਿੰਗ ਨਾਲ ਨਜਿੱਠਣ ਲਈ | ਆਮ ਤੋਰ ਤੇ ਇਹ ਐਕਟ ਕਰੈਡਿਟ ਰੋਪੋਰਟਿੰਗ ਏਜੰਸੀਆ ਉਤੇ ਜਿੰਮੇਵਾਰੀ ਲਾ ਦੇਂਦੇ ਹਨ ਕਿ ਉਹ ਪੱਕਾ ਕਰਨ ਕਿ, ਜਾਣਕਾਰੀ ਸਹੀ ਹੋਵੇ, ਜਾਣਕਾਰੀ ਦੇਣ ਦੀ ਸੀਮਾ ਹੋਵੇ ਅਤੇ ਉਪਭੋਗਤਾ ਨੂੰ ਜਾਣਕਾਰੀ ਤਕ ਪੁਹੰਚਣ, ਉਸਦੇ ਸਹੀ ਹੋਣ ਨੂੰ ਚੋਣੌਤੀ ਦੇਣ ਦਾ ਹੱਕ ਦਿੱਤੋ ਜਾਵੇ |

ਕਰੈਡਿਟ ਯੂਨੀਅਨਾਂ ਦੇ ਪ੍ਰਬੰਕ ਸੂਬਾਈ ਕਾਨੂੰਨਾਂ ਕੋਲ ਇਕਠੀ ਕੀਤੀ ਗਈ ਨਿਜੀ ਜਾਣਕਾਰੀ ਨੂੰ ਗੁਪਤ ਰੱਖਣ ਨਾਲ ਸਬੰਧਤ ਪ੍ਰਬੰਧ ਹਨ |

ਬਹੁਤ ਸੂਬਾਈ ਐਕਟ ਐਸੇ ਹਨ, ਜਿਨ੍ਹਾਂ ਕੋਲ ਪੇਸ਼ੇਵਰਾਂ ਰਹੀ ਇਕਠੀ ਕੀਤੀ ਗਈ ਨਿਜੀ ਜਾਣਕਾਰੀ ਨੂੰ ਗੁਪਤ ਰੱਖਣ ਨਾਲ ਸਬੰਧਤ ਪ੍ਰਬੰਧ ਹਨ |

ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਹੋਰ ਕਾਨੂੰਨ ਵਿਚ ਪਰਾਈਵੇਸੀ - ਸਬੰਧਤ ਬੰਦੋਬਸਤ ਹੋਣ ਦਾ ਹਰਗਿਜ਼ ਮਤਲਬ ਇਹ ਨਹੀਂ ਹੈ ਕਿ PIPEDA ਲਾਗੂ ਨਹੀਂ ਹੋਵੇਗਾ |